Key Points
- ਤੈਅ ਕਰਵਾਏ ਗਏ ਵਿਆਹ ਅਤੇ ਜਬਰੀ ਵਿਆਹ ਵਿੱਚ ਅੰਤਰ ਸਹਿਮਤੀ ਦਾ ਹੈ।
- ਜ਼ਬਰਦਸਤੀ ਵਿਆਹ ਨੂੰ 2013 ਦੇ ਅਪਰਾਧ ਕਾਨੂੰਨ ਸੋਧ ਐਕਟ ਦੇ ਤਹਿਤ ਇੱਕ ਕਾਮਨਵੈਲਥ ਅਪਰਾਧ ਮੰਨਿਆ ਜਾਂਦਾ ਹੈ।
- ਜਬਰੀ ਵਿਆਹ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ—ਚਾਹੇ ਜਵਾਨ ਹੋਵੇ ਜਾਂ ਬਜ਼ੁਰਗ, ਔਰਤ ਹੋਵੇ ਜਾਂ ਮਰਦ, ਜਾਂ ਵੱਖ-ਵੱਖ ਸੱਭਿਆਚਾਰਕ ਜਾਂ ਧਾਰਮਿਕ ਪਿਛੋਕੜ ਵਾਲੇ ਹੋਣ।
ਸਮੱਗਰੀ ਚੇਤਾਵਨੀ: ਇਸ ਐਪੀਸੋਡ ਵਿੱਚ ਜਬਰੀ ਵਿਆਹ ਬਾਰੇ ਚਰਚਾ ਕੀਤੀ ਗਈ ਹੈ। ਇਹ ਕੁਝ ਸਰੋਤਿਆਂ ਲਈ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ।
ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 2023-24 ਵਿੱਚ ਜਬਰੀ ਵਿਆਹ ਦੀਆਂ 91 ਰਿਪੋਰਟਾਂ 'ਤੇ ਕਾਰਵਾਈ ਕੀਤੀ, ਜੋ ਉਸ ਸਾਲ ਦੇ ਸਾਰੇ ਮਨੁੱਖੀ ਤਸਕਰੀ ਦੇ ਮਾਮਲਿਆਂ ਦਾ ਲਗਭਗ ਚੌਥਾਈ ਹਿੱਸਾ ਸੀ।
ਪ੍ਰਬੰਧਿਤ (Arrange Marriage) ਅਤੇ ਜਬਰੀ ਵਿਆਹ ਵਿੱਚ ਕੀ ਅੰਤਰ ਹੈ?
ਕੁਝ ਸਭਿਆਚਾਰਾਂ ਵਿੱਚ, ਵਿਆਹ ਦੀ ਪ੍ਰਬੰਧਿਤ ਯਾਨੀ ਤੈਅ ਕੀਤੇ ਗਏ ਵਿਆਹ ਆਮ ਹਨ, ਪਰ ਜਬਰਦਸਤੀ ਵਿਆਹ ਤੋਂ ਮੁੱਖ ਅੰਤਰ ਸਹਿਮਤੀ ਹੈ।
ਅਕਸਰ ਪਰਿਵਾਰਾਂ ਦੀ ਸ਼ਮੂਲੀਅਤ ਨਾਲ ਪ੍ਰਬੰਧਿਤ ਵਿਆਹ ਵਿੱਚ, ਦੋਵੇਂ ਵਿਅਕਤੀ ਸਹਿਮਤ ਹੁੰਦੇ ਹਨ। ਕਈ ਵਾਰ ਧਮਕੀਆਂ, ਦਬਾਅ, ਧੋਖੇ, 16 ਸਾਲ ਤੋਂ ਘੱਟ ਉਮਰ ਜਾਂ ਮਾਨਸਿਕ ਅਸਮਰਥਾ ਕਾਰਨ ਜ਼ਬਰਦਸਤੀ ਵਿਆਹ ਵਿੱਚ ਇੱਕ ਜਾਂ ਦੋਵੇਂ ਵਿਅਕਤੀ ਆਪਣੀ ਮਰਜ਼ੀ ਨਾਲ ਸਹਿਮਤ ਨਹੀਂ ਹੁੰਦੇ।
ਸ਼੍ਰੀਮਤੀ ਕੁਦਜ਼ਾਈ ਨਹਾਤਾਰੀਕਵਾ, ਰੈੱਡ ਕਰਾਸ ਦੀ ਮਾਈਗ੍ਰੇਸ਼ਨ ਸਪੋਰਟ ਪ੍ਰੋਗਰਾਮਜ਼ ਸਲਾਹਕਾਰ, ਦੱਸਦੀ ਹੈ ਕਿ ਜੇਕਰ ਕਿਸੇ ਵੀ ਪੜਾਅ ’ਤੇ ਵਿਆਹ ਲਈ ਦਬਾਅ, ਧਮਕੀਆਂ, ਹੇਰਾਫੇਰੀ ਜਾਂ ਧੋਖਾਧੜੀ ਹੁੰਦੀ ਹੈ, ਤਾਂ ਇਹ ਪ੍ਰਬੰਧਿਤ ਵਿਆਹ ਨਹੀਂ ਰਹਿੰਦਾ।
ਉਹ ਕਹਿੰਦੇ ਹਨ ਕਿ ਜ਼ਬਰਦਸਤੀ ਵਿਆਹ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ—ਛੋਟੇ ਜਾਂ ਵੱਡੇ, ਔਰਤਾਂ ਜਾਂ ਮਰਦ, ਵੱਖ-ਵੱਖ ਸਭਿਆਚਾਰਕ ਜਾਂ ਧਾਰਮਿਕ ਪਿਛੋਕੜ ਵਾਲੇ। ਜ਼ਬਰਦਸਤੀ ਵਿਆਹ ਨੂੰ ਵਿਸ਼ਵਵਿਆਪੀ ਮੁੱਦੇ ਵਜੋਂ ਮਾਨਤਾ ਪ੍ਰਾਪਤ ਹੈ ਅਤੇ ਇਹ ਆਸਟ੍ਰੇਲੀਆ ਵਿੱਚ ਵੀ ਇੱਕ ਮਹੱਤਵਪੂਰਨ ਮਾਨਵਤਾਵਾਦੀ ਚਿੰਤਾ ਹੈ।
ਸ਼੍ਰੀਮਤੀ ਨਹਾਤਾਰੀਕਵਾਾ ਕਹਿੰਦੀ ਹੈ, "ਆਸਟ੍ਰੇਲੀਆ ਵਿੱਚ, ਇਸ ਨੂੰ ਆਧੁਨਿਕ ਗੁਲਾਮੀ ਅਤੇ ਗੁਲਾਮੀ ਵਰਗੀ ਪ੍ਰਥਾ ਦੇ ਰੂਪ ਵਜੋਂ ਮੰਨਿਆ ਜਾਂਦਾ ਹੈ। ਇਹ ਕਿਸੇ ਖਾਸ ਸਭਿਆਚਾਰਕ ਸਮੂਹ, ਧਾਰਮਿਕ ਸਮੂਹ, ਨਸਲ, ਕਿਸੇ ਵੀ ਦੇਸ਼ ਦੀ ਨਾਗਰਿਕਤਾ, ਉਮਰ ਜਾਂ ਲਿੰਗ ਤੱਕ ਸੀਮਤ ਨਹੀਂ ਹੈ। ਇਹ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।"

Sakina Muhammad Jan arrives for sentencing at the County Court of Victoria in Melbourne, Monday, July 29, 2024. Jan is being sentenced for forcing her daughter to marry a man who then murdered her. (AAP Image/Diego Fedele) Source: AAP / DIEGO FEDELE/AAPIMAGE
ਆਸਟ੍ਰੇਲੀਆ ਵਿੱਚ ਜ਼ਬਰਦਸਤੀ ਵਿਆਹ ਦੇ ਕਾਨੂੰਨੀ ਨਤੀਜੇ ਕੀ ਹਨ?
ਆਸਟ੍ਰੇਲੀਆ ਵਿੱਚ, ਜ਼ਬਰਦਸਤੀ ਵਿਆਹ ਸਿਰਫ਼ ਪਰਿਵਾਰਕ ਮਾਮਲਾ ਨਹੀਂ—ਇਹ ਇੱਕ ਜੁਰਮ ਹੈ।
ਪੈਨੋਸ ਮਾਸੂਰਿਸ, ਜੋ ਲਾਈਫ ਵਿਦਆਊਟ ਬੈਰੀਅਰਜ਼ (Life without Barriers)ਵਿੱਚ ਇਮੀਗ੍ਰੇਸ਼ਨ ਸਰਵਿਸਿਜ਼ ਅਤੇ ਜ਼ਬਰਦਸਤੀ ਵਿਆਹ ਪ੍ਰੋਗਰਾਮ ਦੇ ਡਾਇਰੈਕਟਰ ਹਨ, ਸਮਝਾਉਂਦੇ ਹਨ ਕਿ ਜ਼ਬਰਦਸਤੀ ਵਿਆਹ ਨੂੰ 2013 ਦੇ Crimes Legislation Amendment Actv ਅਧੀਨ ਕਾਮਨਵੈਲਥ ਜੁਰਮ ਮੰਨਿਆ ਜਾਂਦਾ ਹੈ।
ਇਹ ਕਾਨੂੰਨ ਉਹਨਾਂ ਮਾਮਲਿਆਂ ‘ਤੇ ਵੀ ਲਾਗੂ ਹੁੰਦਾ ਹੈ ਜੋ ਆਸਟ੍ਰੇਲੀਆ ਵਿੱਚ ਹੁੰਦੇ ਹਨ ਜਾਂ ਜਦੋਂ ਕਿਸੇ ਵਿਅਕਤੀ ਨੂੰ ਵਿਦੇਸ਼ ਲੈ ਜਾਇਆ ਜਾਂਦਾ ਹੈ।
"ਇੱਕ ਕਾਮਨਵੈਲਥ ਅਪਰਾਧ ਵਜੋਂ, ਆਸਟ੍ਰੇਲੀਆਈ ਫੈਡਰਲ ਪੁਲਿਸ ਜ਼ਬਰਦਸਤੀ ਵਿਆਹਾਂ ਦੀ ਜਾਂਚ ਕਰ ਰਹੀ ਹੈ, ਅਤੇ ਜ਼ਬਰਦਸਤੀ ਵਿਆਹ ਦਾ ਜੁਰਮ ਸਿਵਲ ਵਿਆਹਾਂ, ਸਭਿਆਚਾਰਕ ਜਾਂ ਧਾਰਮਿਕ ਰਸਮਾਂ ਅਤੇ ਰਜਿਸਟਰਡ ਰਿਸ਼ਤਿਆਂ ਸਭ ‘ਤੇ ਲਾਗੂ ਹੋ ਸਕਦਾ ਹੈ," ਮਾਸੂਰਿਸ ਕਹਿੰਦੇ ਹਨ।
ਜ਼ਬਰਦਸਤੀ ਵਿਆਹ ਦੇ ਪਿੱਛੇ ਕੁਝ ਕਾਰਨ ਕੀ ਹਨ?
ਜ਼ਬਰਦਸਤੀ ਵਿਆਹ ਦਾ ਸਭ ਤੋਂ ਵੱਧ ਪ੍ਰਭਾਵ ਨੌਜਵਾਨ ਮਹਿਲਾਵਾਂ ਅਤੇ ਕੁੜੀਆਂ ‘ਤੇ ਪੈਂਦਾ ਹੈ, ਖ਼ਾਸ ਕਰਕੇ 14 ਤੋਂ 18 ਸਾਲ ਦੀ ਉਮਰ ਵਾਲੀਆਂ ‘ਤੇ। ਮਿਸ ਨਹਾਤਾਰੀਕਵਾ ਸਮਝਾਉਂਦੇ ਹਨ ਕਿ ਇਸ ਦੇ ਪਿੱਛੇ ਕਾਰਨ ਵਿਅਕਤੀਆਂ ਅਤੇ ਹਾਲਾਤਾਂ ਮੁਤਾਬਕ ਬਹੁਤ ਵੱਖ-ਵੱਖ ਹੋ ਸਕਦੇ ਹਨ।
ਸ਼੍ਰੀਮਤੀ ਨਹਾਤਰੀਕਵਾ ਕਹਿੰਦੇ ਹਨ ਕਿ, "ਜ਼ਬਰਦਸਤੀ ਵਿਆਹ ਪਰਿਵਾਰ ਅਤੇ ਭਾਈਚਾਰੇ ਦੀਆਂ ਉਮੀਦਾਂ ਨੂੰ ਪੂਰਾ ਕਰਨ, ਰਵਾਇਤੀ ਲਿੰਗ ਭੂਮਿਕਾਵਾਂ ਨੂੰ ਕਾਇਮ ਰੱਖਣ, ਜਾਂ ਕਈ ਵਾਰ ਪਰਿਵਾਰ ਜਾਂ ਭਾਈਚਾਰੇ ਨੂੰ ਮਜ਼ਬੂਤ ਕਰਨ ਜਾਂ ਰਵਾਇਤਾਂ ਨੂੰ ਜਾਰੀ ਰੱਖਣ ਲਈ ਵਾਪਰ ਸਕਦਾ ਹੈ। ਅਸੀਂ ਇਹ ਵੀ ਦੇਖਿਆ ਹੈ ਕਿ ਮਾਪੇ ਜਾਂ ਜ਼ਬਰਦਸਤੀ ਵਿਆਹ ਦੀ ਸਹੂਲਤ ਦੇਣ ਵਾਲੇ ਵਿਅਕਤੀ ਸੋਚਦੇ ਹਨ ਕਿ ਉਹ ਨੌਜਵਾਨ ਲਈ ਸਭ ਤੋਂ ਵਧੀਆ ਕਰ ਰਹੇ ਹਨ, ਭਾਵੇਂ ਕਿ ਇਹ ਨੁਕਸਾਨਦੇਹ ਹੋਵੇ।"
ਹਾਨਾ ਅਸਾਫੀਰੀ ਮੈਲਬੋਰਨ ਵਿੱਚ ਰਹਿਣ ਵਾਲੀ ਇੱਕ ਸਮਾਜਿਕ ਕਾਰਕੁੰਨ ਅਤੇ ਨਾਰੀਵਾਦੀ ਹੈ।
2017 ਵਿੱਚ, ਉਨ੍ਹਾਂ ਨੂੰ ਸਮਾਜਿਕ ਬਦਲਾਅ ਅਤੇ ਮਹਿਲਾ ਸ਼ਕਤੀਕਰਨ ਵਿੱਚ ਯੋਗਦਾਨ ਲਈ ਵਿਕਟੋਰੀਆਨ ਆਨਰ ਰੋਲ ਆਫ਼ ਵੂਮੈਨ ਵਿੱਚ ਸਨਮਾਨਿਤ ਕੀਤਾ ਗਿਆ। 2019 ਵਿੱਚ ਉਨ੍ਹਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਮੈਡਲ (OAM)ਨਾਲ ਵੀ ਨਵਾਜਿਆ ਗਿਆ।
2024 ਵਿੱਚ ਉਨ੍ਹਾਂ ਨੇ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਿਤ ਕੀਤੀ, ਜਿਸਦਾ ਨਾਮ ਹੈ "Hana: The Audacity to be Free"। ਇਸ ਵਿੱਚ ਉਨ੍ਹਾਂ ਨੇ ਯੁੱਧ-ਪੀੜਤ ਲੈਬਨਾਨ ਅਤੇ ਆਸਟ੍ਰੇਲੀਆ ਵਿੱਚ ਬਚਪਨ ਦੇ ਅਨੁਭਵਾਂ, ਆਪਣੀ ਮਰਜ਼ੀ ਦੇ ਖ਼ਿਲਾਫ਼ ਵਿਆਹ ਤੋਂ ਬਚਕੇ ਨਿਕਲਣ ਅਤੇ 20 ਸਾਲ ਦੀ ਉਮਰ ਵਿੱਚ ਖੁਦ ਨੂੰ ਨਵੇਂ ਸਿਰੇ ਨਾਲ ਲੱਭਣ ਦੀ ਯਾਤਰਾ ਬਾਰੇ ਵਿਚਾਰ ਪ੍ਰਗਟ ਕੀਤੇ ਹਨ।
ਸ਼੍ਰੀਮਤੀ ਅਸਾਫੀਰੀ ਕਹਿੰਦੀ ਹੈ, "ਮੈਂ ਆਸਟ੍ਰੇਲੀਆ ਵਿੱਚ ਬਹੁਤ ਛੋਟੀ ਸੀ, ਅਤੇ ਮੇਰਾ ਵਿਆਹ, ਭਾਵੇਂ ਇਹ ਜ਼ਬਰਦਸਤੀ ਨਹੀਂ ਸੀ, ਪਰ ਅਜਿਹਾ ਲੱਗਦਾ ਸੀ ਜਿਵੇਂ ਇਹ ਮੇਰੇ ਲਈ ਇੱਕੋ-ਇੱਕ ਵਿਕਲਪ ਸੀ। ਤਾਂ, ਇਸ ਵਿੱਚ ਕਿੰਨੀ ਜ਼ਬਰਦਸਤੀ ਸੀ? ਇਸ ਦਾ ਕਿੰਨਾ ਹਿੱਸਾ ਹਾਲਾਤਾਂ ਦਾ ਨਤੀਜਾ ਸੀ? ਇਸ ਨੇ ਮੈਨੂੰ 15 ਸਾਲ ਦੀ ਉਮਰ ਵਿੱਚ ਇਹ ਸੋਚਣ ਲਈ ਮਜਬੂਰ ਕੀਤਾ ਕਿ ਵਿਆਹ ਆਜ਼ਾਦੀ, ਸਨਮਾਨ, ਇੱਜ਼ਤ ਅਤੇ ਖੁਦ ਨੂੰ ਨੁਕਸਾਨ ਤੋਂ ਬਚਾਉਣ ਦਾ ਵਿਕਲਪ ਹੈ। ਇਹ ਮੇਰੇ ਲਈ ਕੁਝ ਅਜਿਹੀਆਂ ਸਥਿਤੀਆਂ ਸਨ ਜਿਨ੍ਹਾਂ ਕਾਰਨ ਪ੍ਰਬੰਧਿਤ ਵਿਆਹ, ਇੱਕ ਵਿਕਲਪ ਬਣ ਗਿਆ।"

The Australian Federal Police responded to 91 reports of forced marriages in 2023-24, making up nearly a quarter of all human trafficking cases that year. Source: iStockphoto / dragana991/Getty Images/iStockphoto
ਜਬਰੀ ਵਿਆਹ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਆਸਟ੍ਰੇਲੀਆ ਵਿੱਚ ਕੀ ਸਹਾਇਤਾ ਉਪਲਬਧ ਹੈ?
ਜਬਰੀ ਵਿਆਹ ਦੇ ਜ਼ੋਖਮ ਵਿੱਚ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਸਹਾਇਤਾ ਦੇ ਕਈ ਰਾਹ ਉਪਲਬਧ ਹਨ।
ਸ਼੍ਰੀਮਤੀ ਨਹਾਤਰੀਕਵਾ ਦੱਸਦੇ ਹਨ ਕਿ ਰੈਡ ਕ੍ਰਾਸ 2014 ਤੋਂ ਜ਼ਬਰਦਸਤੀ ਵਿਆਹ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ।
ਜਨਵਰੀ 2025 ਤੋਂ, ਆਸਟ੍ਰੇਲੀਆ ਨੇ ਇੱਕ ਨਵਾਂ ਜਬਰੀ ਵਿਆਹ ਸਪੈਸ਼ਲਿਸਟ ਸਪੋਰਟ ਪ੍ਰੋਗਰਾਮ Forced Marriage Specialist Support Program (FMSSP) ਸ਼ੁਰੂ ਕੀਤਾ, ਜੋ ਰੋਕਥਾਮ ਅਤੇ ਸ਼ੁਰੂਆਤੀ ਦਖਲਅੰਦਾਜ਼ੀ ਸਹਾਇਤਾ ਪ੍ਰਦਾਨ ਕਰਦਾ ਹੈ। ਪ੍ਰਭਵਿਤ ਵਿਆਕਤੀ ਇਸ ਨਵੇਂ ਪ੍ਰੋਗਰਾਮ ਵਿੱਚ ਖੁਦ ਰਜਿਸਟਰ ਕਰ ਸਕਦੇ ਹਨ ਅਤੇ FMSSP ਨਾਲ 1804 032 13 ‘ਤੇ ਸੰਪਰਕ ਕਰ ਸਕਦੇ ਹਨ ਜਾਂ ਉਨ੍ਹਾਂ ਦੀ ਵੈਬਸਾਈਟ ‘ਤੇ ਜਾ ਸਕਦੇ ਹਨ।
ਸ਼੍ਰੀਮਤੀ ਨਹਾਤਾਰੀਕਵਾ ਜ਼ੋਰ ਦੇ ਕੇ ਕਹਿੰਦੇ ਹਨ ਕਿ ਜੇ ਕੋਈ ਤੁਰੰਤ ਖਤਰੇ ਵਿੱਚ ਹੈ ਅਤੇ ਤੁਰੰਤ ਮਦਦ ਦੀ ਲੋੜ ਹੈ, ਤਾਂ ਉਸਨੂੰ ਟ੍ਰਿਪਲ ਜ਼ੀਰੋ (000) ਡਾਇਲ ਕਰਕੇ ਪੁਲਿਸ ਨੂੰ ਕਾਲ ਕਰਨੀ ਚਾਹੀਦੀ ਹੈ।
ਹੋਰ ਹਾਲਾਤਾਂ ਵਿੱਚ, ਜੇ ਕੋਈ ਵਿਅਕਤੀ ਜ਼ਬਰਦਸਤੀ ਵਿਆਹ ਦੇ ਖਤਰੇ ਵਿੱਚ ਹੈ ਜਾਂ ਕਿਸੇ ਹੋਰ ਦੇ ਹਾਲਾਤਾਂ ਬਾਰੇ ਚਿੰਤਿਤ ਹੈ, ਤਾਂ ਉਹ ਆਸਟ੍ਰੇਲੀਆਈ ਫੈਡਰਲ ਪੁਲਿਸ (ਏਐਫਪੀ) ਨਾਲ 131 237 ‘ਤੇ ਸੰਪਰਕ ਕਰ ਸਕਦੇ ਹਨ ਜਾਂ ਆਨਲਾਈਨ ਰਿਪੋਰਟਿੰਗ ਫਾਰਮ ਭਰ ਸਕਦੇ ਹਨ।
ਜਿਹੜੇ ਲੋਕ ਪੁਲਿਸ ਕੋਲ ਰਿਪੋਰਟ ਕਰਨ ਵਿੱਚ ਅਸਹਿਜ ਮਹਿਸੂਸ ਕਰਦੇ ਹਨ, ਉਨ੍ਹਾਂ ਲਈ ਸੇਲਵੇਸ਼ਨ ਆਰਮੀ (Salvation Army) ਰਾਹੀਂ ਮਦਦ ਉਪਲਬਧ ਹੈ।
ਮਿਸ ਨਹਾਤਾਰੀਕਵਾ ਕਹਿੰਦੇ ਹਨ ਕਿ ਕਿ ਇਸ ਪ੍ਰੋਗਰਾਮ ਰਾਹੀਂ ਯੋਗਤਾ ਦੀ ਜਾਂਚ ਕੀਤੀ ਜਾਂਦੀ ਹੈ।
ਸਹਾਇਤਾ ਪ੍ਰਾਪਤ ਕਰਨ ਲਈ ਸੇਲਵੇਸ਼ਨ ਆਰਮੀ ਨੂੰ 1300 473 560 'ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਇਹਨਾਂ ਦੀ website 'ਤੇ ਵੀ ਪਹੁੰਚ ਕੀਤੀ ਜਾ ਸਕਦੀ ਹੈ।
If you or someone you know is impacted by family and domestic violence, call 1800RESPECT on 1800 737 732, text 0458 737 732, or visit 1800RESPECT.org.au. In an emergency, call 000.
ਇਸ ਬਾਰੇ ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ...
Subscribe to or follow the Australia Explained podcast for more valuable information and tips about settling into your new life in Australia.
Do you have any questions or topic ideas? Send us an email to australiaexplained@sbs.com.au.