ਨਤੀਜਾ ਆਉਣ 'ਤੇ ਯਕੀਨ ਨਹੀਂ ਹੋਇਆ: ਜਾਣੋ ਕਿਵੇਂ VCE ਵਿੱਚ ਇਹਨਾਂ ਪੰਜਾਬੀ ਵਿਦਿਆਰਥੀਆਂ ਨੇ ਹਾਸਿਲ ਕੀਤੇ 95+ ATAR

VCE HIGH ACHIEVERS

Hume Anglican Grammar ਸਕੂਲ ਦੇ ਕੈਪਟਨ ਰਹੇ ਮਨਰਾਜ ਧਨੋਆ ਅਤੇ Caroline Chisholm Catholic College ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਵਾਲੀ ਬਾਣੀਪ੍ਰੀਤ ਕੰਗ। Credit: Manraj Dhanoa. Banipreet Kang.

ਵਿਕਟੋਰੀਆ ਦੇ ਜੰਮਪਲ ਮਨਰਾਜ ਧਨੋਆ ਨੇ VCE ਵਿੱਚ 99.95 ATAR ਹਾਸਿਲ ਕਰਕੇ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਦੀ ਮਿਸਾਲ ਕਾਇਮ ਕੀਤੀ ਹੈ। ਉੱਥੇ ਹੀ 92 ATAR ਦੀ ਉਮੀਦ ਨਾਲ ਇਮਤਿਹਾਨ ਦੇਣ ਵਾਲੀ ਪੰਜਾਬੀ ਮੁਟਿਆਰ ਬਾਣੀਪ੍ਰੀਤ ਕੰਗ ਦੀ ਖੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਸਰਾਹਣਯੋਗ 97.35 ATAR ਪ੍ਰਾਪਤ ਕੀਤਾ।


Key Points
  • ਮਨਰਾਜ ਧਨੋਆ ਨੇ 99.95 ATAR ਅਤੇ ਬਾਨੀਪ੍ਰੀਤ ਕੰਗ ਨੇ 97.35 ATAR ਹਾਸਿਲ ਕੀਤਾ।
  • ਦੋਹਾਂ ਵਿਦਿਆਰਥੀਆਂ ਨੇ VCE ਦੇ ਤਣਾਅ ਅਤੇ ਦਬਾਅ ਨੂੰ ਘੱਟ ਮਹਿਸੂਸ ਕਰਨ ਦੇ ਕਾਮਯਾਬ ਨੁਕਤੇ ਸਾਂਝੇ ਕੀਤੇ।
11 ਦਸੰਬਰ 2025 ਨੂੰ ਵਿਕਟੋਰੀਆ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਤੀਜੇ ਐਲਾਨੇ ਗਏ।

ਇਨ੍ਹਾਂ ਨਤੀਜਿਆਂ ਵਿੱਚ ਮੇਲਬਰਨ ਦੇ Hume Anglican Grammar ਸਕੂਲ ਦੇ ਕੈਪਟਨ ਰਹੇ ਮਨਰਾਜ ਧਨੋਆ ਨੇ 99.95 ATAR ਹਾਸਿਲ ਕੀਤਾ।

ਮਨਰਾਜ ਕਵੀਨਜ਼ਲੈਂਡ ਵਿੱਚ ਜਨਮੇ ਹਨ ਅਤੇ ਉਨ੍ਹਾਂ ਨੇ ਆਪਣੀ VCE ਪੜ੍ਹਾਈ ਵਿਕਟੋਰੀਆ ਵਿੱਚ ਪੂਰੀ ਕੀਤੀ।

ਆਪਣੇ ਨਤੀਜੇ ਬਾਰੇ ਪ੍ਰਤੀਕਿਰਿਆ ਦਿੰਦੇ ਹੋਏ ਮਨਰਾਜ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਆਪਣਾ ATAR ਦੇਖ ਕੇ ਮੈਨੂੰ ਕਾਫੀ ਸਮਾਂ ਯਕੀਨ ਹੀ ਨਹੀਂ ਆਇਆ। ਮੇਰਾ ਪਰਿਵਾਰ ਬਹੁਤ ਖੁਸ਼ ਹੋਇਆ ਅਤੇ ਸਾਡੇ ਘਰ ਵਿੱਚ ਮੇਲੇ ਵਰਗਾ ਮਾਹੌਲ ਹੈ।”

ਦੂਸਰੇ ਪਾਸੇ, ਮੈਲਬੌਰਨ ਦੇ ਪੱਛਮੀ ਸਬਰਬਜ਼ ਦੀ ਜੰਮੀ-ਪਲੀ ਬਾਣੀਪ੍ਰੀਤ ਕੰਗ ਨੇ Caroline Chisholm Catholic College ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ 97.35 ATAR ਹਾਸਿਲ ਕੀਤਾ।

“ਮੈਂ ਆਪਣਾ ATAR ਵਾਲਾ ਟੀਚਾ 92 ਤੱਕ ਮਿੱਥਿਆ ਹੋਇਆ ਸੀ, ਪਰ ਆਪਣਾ ਨਤੀਜਾ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ,” ਬਾਣੀਪ੍ਰੀਤ ਨੇ ਕਿਹਾ।

95+ ATAR ਕਿਵੇਂ ਹਾਸਿਲ ਕੀਤਾ ਜਾ ਸਕਦਾ ਹੈ, ਤੇ VCE ਦੌਰਾਨ ਤਣਾਅ ਨੂੰ ਘਟਾਉਣ ਦੇ ਕੀ ਤਰੀਕੇ ਹਨ, ਜਾਣੋ ਇਸ ਪੌਡਕਾਸਟ ਵਿੱਚ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Share

Recommended for you

Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand